ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀ-ਮੋਟੀ ਸਿਹਤ ਸੰਬੰਧੀ ਸਮੱਸਿਆਵਾਂ ਬਹੁਤ ਪਰੇਸ਼ਾਨ ਕਰਨ ਲੱਗ ਪੈਂਦੀਆਂ ਹਨ ਅਤੇ ਕਈ ਵਾਰ ਕੋਈ ਮੈਡੀਕਲ ਸੁਵਿਧਾ ਮੌਜੂਦ ਨਹੀਂ ਹੁੰਦੀ ਅਤੇ ਨਾ ਹੀ ਕੋਈ ਘਰੇਲੂ ਉਪਾਅ ਕਰਨ ਦਾ ਮੌਕਾ ਮਿਲ ਪਾਉਂਦਾ ਹੈ। ਆਓ ਜਾਣਦੇ ਹਾਂ ਕੁਝ ਮੈਡੀਕਲ ਨੁਸਖੇ ਜਿਨ੍ਹਾਂ ਤੁਸੀਂ ਜ਼ਰੂਰਤ ਸਮੇਂ 'ਤੇ ਵਰਤ ਸਕਦੇ ਹੋ।
1. ਗੱਡੀ ਚਲਾਉਂਦੇ ਸਮੇਂ— ਜੇਕਰ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਮਿੰਟ ਗਮ ਚਬਾ ਸਕਦੇ ਹੋ। ਇਸ ਨਾਲ ਆਰਾਮ ਮਿਲੇਗਾ। ਉਲਟੀ ਹੋ ਰਹੀ ਹੋਵੇ ਤਾਂ ਤੁਸੀਂ ਮਿੰਟ ਗਮ ਖਾ ਸਕਦੇ ਹੋ। ਇਸ ਨਾਲ ਉਲਟੀ ਤੋਂ ਆਰਾਮ ਮਿਲੇਗਾ।
2. ਮੂੰਹ ਦੀ ਬਦਬੂ— ਦਹੀਂ 'ਚ ਸਿਹਤਮੰਦ ਬੈਕਟੀਰੀਆ ਪਾਏ ਜਾਂਦੇ ਹਨ। ਇਸ ਲਈ ਇਸ ਨੂੰ ਖਾਣ ਨਾਲ ਮੂੰਹ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।
3. ਹਿਚਕੀ— 1 ਚਮਚ ਖੰਡ ਖਾਣ ਨਾਲ ਹਿਚਕੀ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਇਹ ਕੁਝ ਹੀ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ।
4. ਦੰਦਾਂ 'ਤੇ ਪਏ ਦਾਗ— ਜੇਕਰ ਤੁਹਾਡੇ ਦੰਦਾਂ 'ਤੇ ਦਾਗ ਪੈ ਜਾਵੇ ਤਾਂ ਸਟ੍ਰੋਬੇਰੀ ਖਾਣਾ ਲਾਭਦਾਇਕ ਹੋਵੇਗਾ। ਕਿਉਂਕਿ ਇਸ 'ਚ ਐਸਿਡ ਹੁੰਦਾ ਹੈ ਜੋ ਦੰਦਾਂ 'ਤੇ ਪਏ ਦਾਗ ਨੂੰ ਹਟਾ ਦਿੰਦਾ ਹੈ।
5. ਜ਼ੁਕਾਮ— ਜ਼ੁਕਾਮ ਹੋਣ 'ਤੇ ਕੱਚਾ ਪਿਆਜ ਖਾਣਾ ਚਾਹੀਦਾ ਹੈ। ਕੱਚੇ ਪਿਆਜ 'ਚ ਫਾਇਬਰ, ਸਲਫਰ ਅਤੇ ਵਿਟਾਮਿਨ 'ਸੀ' ਹੁੰਦਾ ਹੈ। ਇਸ ਨੂੰ ਖਾਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ।
ਔਰਤਾਂ 'ਚ ਹਾਰਮੋਨ ਅਸੰਤੁਲਨ ਨੂੰ ਠੀਕ ਕਰਨ ਲਈ ਕਰੋ ਇਹ ਉਪਾਅ
NEXT STORY